Tuesday, October 21, 2025
HomeपंजाबJammu Kashmir : ਅੱਤਵਾਦੀਆਂ ਦੀ ਮਦਦ ਕਰਨ ਵਾਲੇ 2 ਗ੍ਰਿਫਤਾਰ, ਬਾਂਦੀਪੋਰਾ ‘ਚ...

Jammu Kashmir : ਅੱਤਵਾਦੀਆਂ ਦੀ ਮਦਦ ਕਰਨ ਵਾਲੇ 2 ਗ੍ਰਿਫਤਾਰ, ਬਾਂਦੀਪੋਰਾ ‘ਚ ਫੌਜ ਦੀ ਕਾਰਵਾਈ ਜਾਰੀ

Jammu Kashmir : ਭਾਰਤੀ ਫੌਜ ਨੇ ਇੱਕ ਸਾਂਝੇ ਆਪਰੇਸ਼ਨ ਵਿੱਚ ਅੱਤਵਾਦੀਆਂ ਦੀ ਮਦਦ ਕਰਨ ਵਾਲੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਬਾਂਦੀਪੋਰਾ ਪੁਲਿਸ ਅਤੇ ਸੀਆਰਪੀਐਫ ਦੇ ਜਵਾਨ ਸਾਂਝੇ ਆਪ੍ਰੇਸ਼ਨ ਵਿੱਚ ਸ਼ਾਮਲ ਸਨ।

ਫੌਜ ਨੂੰ ਜਾਣਕਾਰੀ ਮਿਲੀ ਸੀ ਕਿ ਦੋ ਮਦਦਗਾਰ ਅਰਾਗਾਮ ਵਿੱਚ ਲੁਕੇ ਹੋਏ ਹਨ। ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ਦੇ ਸੰਘਣੇ ਜੰਗਲਾਂ ‘ਚ ਇਕ ਹਫਤਾ ਪਹਿਲਾਂ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਸੀ। ਜਿਸ ਵਿੱਚ ਫੌਜ ਦੇ ਦੋ ਜਵਾਨ ਜ਼ਖਮੀ ਹੋ ਗਏ ਸਨ।

ਫੌਜ ਨੇ ਆਰਗਾਮ ਦੇ ਰਾਂਜੀ ਪਿੰਡ ਦੇ ਜੰਗਲਾਂ ‘ਚ ਅੱਤਵਾਦੀਆਂ ਨੂੰ ਘੇਰਿਆ ਸੀ। ਜਵਾਨਾਂ ਦੀ ਹਾਲਤ ਖਤਰੇ ਤੋਂ ਬਾਹਰ ਸੀ। ਅੱਤਵਾਦੀਆਂ ਨੇ ਉੱਚੇ ਪਹਾੜਾਂ ‘ਤੇ ਚੜ੍ਹ ਕੇ ਫੌਜ ‘ਤੇ ਹਮਲਾ ਕੀਤਾ ਸੀ। ਅੱਤਵਾਦੀਆਂ ਦੀ ਤਲਾਸ਼ ‘ਚ ਹੈਲੀਕਾਪਟਰ, ਸਨਿਫਰ ਡੋਗ ਤੋਂ ਇਲਾਵਾ ਡਰੋਨ ਦੀ ਵਰਤੋਂ ਕੀਤੀ ਗਈ ਸੀ।

ਇਸ ਦੇ ਨਾਲ ਹੀ ਪੁਲਿਸ ਨੇ ਪਾਕਿਸਤਾਨੀ ਅੱਤਵਾਦੀ ਅਬੂ ਹਮਜ਼ਾ ਖਿਲਾਫ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਸੀ। ਇਹ ਨੋਟਿਸ ਸਰਕਾਰੀ ਮੁਲਾਜ਼ਮ ਮੁਹੰਮਦ ਰਜ਼ਾਕ ਦੇ ਕਤਲ ਕੇਸ ਵਿੱਚ ਜਾਰੀ ਕੀਤਾ ਗਿਆ ਹੈ। ਪੁਲੀਸ ਨੇ ਉਸ ਦੇ ਚਾਰ ਮਦਦਗਾਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਏ ਸਨ।

RELATED ARTICLES
- Advertisment -spot_imgspot_img
- Advertisment -spot_imgspot_img

वीडियो एड

Most Popular