ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿਚ ਪੰਜਾਬ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਬਿੱਲ ਪੇਸ਼ ਕੀਤਾ ਗਿਆ। ਜਿਸ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਵਿਚ ਬੋਲਦਿਆਂ ਕਿਹਾ ਕਿ ਫਾਇਰ ਸੇਫਟੀ ਤੇ ਐਮਰਜੈਂਸੀ ਨੂੰ ਲੈ ਕੇ ਵੀ ਬਹੁਤ ਪੁਰਾਣੇ ਨਿਯਮ ਚੱਲ ਰਹੇ ਹਨ ਅਤੇ ਗੱਡੀਆਂ ਵੀ ਇਹੋ ਜਿਹੀਆਂ ਹਨ, ਜਿਹੜੀਆਂ ਮੌਕੇ ‘ਤੇ ਨਹੀਂ ਪਹੁੰਚ ਸਕਦੀਆਂ ਅਤੇ ਜੇਕਰ ਪਹੁੰਚ ਗਈਆਂ ਤਾਂ ਉਹ ਅੱਗ ਨੂੰ ਬੁਝਾ ਨਹੀਂ ਪਾਉਂਦੀਆਂ। ਨਿਊਯਾਰਕ ਦੀ ਤਰਜ਼ ‘ਤੇ ਫਾਇਰ ਵਿਭਾਗ ਨੂੰ ਗੱਡੀਆਂ ਦਿੱਤੀਆਂ ਗਈਆਂ। ਮੁੱਖ ਮੰਤਰੀ ਨੇ ਕਿਹਾ ਕਿ ਇਸ ਬਿੱਲ ਵਿੱਚ ਸੋਧ ਕੀਤੀ ਜਾ ਰਹੀ ਹੈ।
ਸੀਐਮ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਹ ਡੇਰਾਬੱਸੀ ਵਿੱਚ ਕੁਝ ਲੜਕੀਆਂ ਨੂੰ ਮਿਲੇ ਸਨ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ। ਪਰ ਸਰੀਰਕ ਪੱਖੋਂ ਇੱਕ ਸਮੱਸਿਆ ਸੀ ਕਿਉਂਕਿ ਇਥੇ ਇਕ ਨਿਯਮ ਸੀ ਕਿ ਲੜਕੇ ਅਤੇ ਲੜਕੀਆਂ ਨੂੰ 60 ਕਿਲੋ ਦੀ ਬੋਰੀ ਚੁੱਕ ਕੇ ਚੱਲਣਾ ਪੈਂਦਾ ਸੀ। ਇਸ ਕਾਰਨ ਲੜਕੀਆਂ ਭਰਤੀ ਨਹੀਂ ਹੋ ਸਕਦੀਆਂ। ਅਜਿਹੇ ‘ਚ ਕੁੜੀਆਂ ਲਈ ਨਿਯਮ ਬਦਲ ਰਹੇ ਹਨ। ਹੁਣ ਭਾਰ 60 ਤੋਂ ਘਟਾ ਕੇ 40 ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਪਹਿਲਾ ਸੂਬਾ ਬਣ ਜਾਵੇਗਾ ਜਿੱਥੇ ਲੜਕੀਆਂ ਨੂੰ ਫਾਇਰ ਸਰਵਿਸ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਾਈਲਾਂ ‘ਤੇ ਮਿੱਟੀ ਪਾਉਣ ਦੀ ਲੋੜ ਹੈ।