Saturday, December 21, 2024
spot_imgspot_img
spot_imgspot_img
Homeपंजाबਪਟਿਆਲਾ ਦੇ ਰਾਜਪੁਰਾ ਇੰਡਸਟਰੀਅਲ ਸਮਾਰਟ ਸਿਟੀ ਘੁਟਾਲੇ ਮਾਮਲੇ ’ਚ ਪੰਜ ਪਿੰਡਾਂ ਦੇ...

ਪਟਿਆਲਾ ਦੇ ਰਾਜਪੁਰਾ ਇੰਡਸਟਰੀਅਲ ਸਮਾਰਟ ਸਿਟੀ ਘੁਟਾਲੇ ਮਾਮਲੇ ’ਚ ਪੰਜ ਪਿੰਡਾਂ ਦੇ ਪੰਚ ਤੇ ਸਰਪੰਚ ਈਡੀ ਅੱਗੇ ਹੋਏ ਪੇਸ਼

ਪਟਿਆਲਾ ਦੇ ਰਾਜਪੁਰਾ ਇੰਡਸਟਰੀਅਲ ਸਮਾਰਟ ਸਿਟੀ ਘੁਟਾਲੇ ਮਾਮਲੇ ਵਿਚ ਪੰਜ ਪਿੰਡਾਂ ਦੇ ਆਰੋਪੀ ਪੰਚ ਤੇ ਸਰਪੰਚ  ਕੱਲ ਈਡੀ ਦੇ ਸਾਹਮਣੇ ਜਲੰਧਰ ਵਿਖੇ ਪੇਸ਼ ਹੋਏ। ਦੱਸ ਦਈਏ ਕਿ 2020 ਦਾ ਇੱਕ ਪ੍ਰੋਜੈਕਟ ਜਿਸ ਵਿਚ ਰਾਜਪੁਰਾ ਦੇ ਪੰਜ ਪਿੰਡ ਪਵਰਾ, ਤਖਤੂ ਮਾਜਰਾ ਆਕੜੀ, ਸਿਹਰਾ ਅਤੇ ਸੇਹਰੀ ਦੀ ਜ਼ਮੀਨ ਅਕਵਾਇਰ ਕੀਤੀ ਗਈ ਸੀ ਅਤੇ ਇਸ ਦੇ ਬਦਲੇ ਜੋ ਫੰਡ ਦਿੱਤੇ ਗਏ ਸਨ ਉਹਨਾਂ ’ਚ ਹੋਏ 44 ਕਰੋੜ ਰੁਪਏ ਦੇ ਘਟਾਲੇ ਨੂੰ ਲੈ ਕੇ ਵਿਜੀਲੈਂਸ ਪਟਿਆਲਾ ਵਿਖੇ ਜਸਵਿੰਦਰ ਸਿੰਘ ਆਕੜੀ ਦੇ ਦੁਆਰਾ ਇੱਕ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਜਿਸ ਦੇ ਆਧਾਰ ’ਤੇ ਉੱਪਰ ਤਕਰੀਬਨ 70 ਵਿਅਕਤੀਆਂ ਦੇ ਉੱਪਰ ਮਾਮਲਾ ਦਰਜ ਹੋਇਆ ਸੀ। ਜਿਨਾਂ ਵਿਚ ਕਾਂਗਰਸ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਉਨ੍ਹਾਂ ਦੇ ਪੁੱਤਰ ਜੋਲੀ ਜਲਾਲਪੁਰ ਦਾ ਨਾਮ ਵੀ ਨਾਮਜ਼ਦ ਕੀਤਾ ਗਿਆ ਸੀ।

ਇਸ ਮਾਮਲੇ ਦੇ ਵਿੱਚ BDO, ਜੇਈ, ਪੰਚਾਇਤ ਸੈਕਟਰੀ ਬੀਡੀਪੀਓ ਸ਼ੰਭੂ ਅਤੇ ਹੋਰ ਵੀ ਕਈ ਫਰਮਾ ਜਿਨਾਂ ਕੋਲ ਇਸ ਪ੍ਰੋਜੈਕਟ ਦੇ ਅਧੀਨ ਕੰਮ ਦਾ ਠੇਕਾ ਸੀ ਅਤੇ ਪੰਜੇ ਪਿੰਡਾਂ ਦੇ ਪੰਚ ਸਰਪੰਚ ਵੀ ਨਾਮਜ਼ਦ ਕੀਤੇ ਗਏ ਸਨ ਅਤੇ ਕਈਆਂ ਦੇ ਦੁਆਰਾ ਹਾਈਕੋਰਟ ਵਿਚ ਜਮਾਨਤ ਵੀ ਕਰਵਾਈ ਗਈ ਸੀ ਅਤੇ ਕਈ ਵੀ ਜੇਲ੍ਹ ਵਿਚ ਬੰਦ ਹਨ। 

ਇਸ ਮਾਮਲੇ ਦਾ ਮੁੱਦਾ ਪਿਛਲੇ ਦਿਨੀਂ ਵਿਧਾਨ ਸਭਾ ਵਿਚ ਘਨੌਰ ਦੇ ਐਮਐਲਏ ਗੁਰਲਾਲ ਘਨੌਰ ਦੇ ਦੁਆਰਾ ਚੁੱਕਿਆ ਗਿਆ ਸੀ। ਉਨ੍ਹਾਂ ਦੁਆਰਾ ਇਹ ਵੀ ਗੱਲ ਰੱਖੀ ਗਈ ਸੀ ਕਿ ਜੋ ਘਪਲਾ ਇਹਨਾਂ ਦੇ ਦੁਆਰਾ ਕੀਤਾ ਗਿਆ ਹੈ, ਉਹਨਾਂ ਦੀ ਜਲਦ ਤੋਂ ਜਲਦ ਰਿਕਵਰੀ ਹੋਣੀ ਚਾਹੀਦੀ ਹੈ। ਜਿਸ ਤੋਂ ਬਾਅਦ ਹੁਣ ਈਡੀ ਦੇ ਦੁਆਰਾ ਇਸ ਮਾਮਲੇ ਵਿਚ ਸਾਰੇ ਹੀ ਦੋਸ਼ੀਆਂ ਨੂੰ ਸੰਮਨ ਜਾਰੀ ਕਰਕੇ ਜਲੰਧਰ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਜਿਸ ਦੇ ਚਲਦੇ ਕੱਲ ਪੰਜੇ ਪਿੰਡਾਂ ਦੇ ਸਰਪੰਚ ਅਤੇ ਪੰਚਾਂ ਦੀ ਜਲੰਧਰ ਈਡੀ ਸਾਹਮਣੇ ਪੇਸ਼ੀ ਹੋਈ।

RELATED ARTICLES

Video Advertisment

- Advertisment -spot_imgspot_img

Most Popular