ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਖਨੌਰੀ ਗੁਰਦੁਆਰਾ ਸਾਹਿਬ ’ਚ ਭੋਗ ਸਮਾਗਮ ਦੀ ਹਾਜ਼ਰੀ ਲਗਵਾਉਣ ਤੋਂ ਬਾਅਦ ਗੁਰਦੁਆਰਾ ਸਾਹਿਬ ਖਨੌਰੀ ਦੇ ਮੁਖੀ ਬਾਬਾ ਪਵਿੱਤਰ ਸਿੰਘ ਨਾਲ ਬੀਤੇ ਸਮੇਂ ਉਨ੍ਹਾਂ ਦੇ ਭਰਾ ਅਤੇ ਭਤੀਜੇ ਦੇ ਦੁੱਖ ਦਾ ਪ੍ਰਗਟਾਵਾ ਕੀਤਾ। ਉਸ ਤੋਂ ਬਾਅਦ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਜਲੰਧਰ ਜ਼ਿਮਨੀ ਚੋਣ ਦੇ ਨਤੀਜਿਆਂ ’ਚ ਸ਼੍ਰੋਮਣੀ ਅਕਾਲੀ ਦਲ 700 ਵੋਟਾਂ ਤਕ ਹੀ ਸੀਮਤ ਰਹਿ ਗਿਆ।
ਉਨ੍ਹਾਂ ਕਿਹਾ ਕਿ ਪਾਰਟੀ ਸੁਖਬੀਰ ਸਿੰਘ ਬਾਦਲ ਦੇ ਪਾਰਟੀ ਮਾਰੂ ਫ਼ੈਸਲੇ ਅਤੇ ਅੜੀਅਲ ਰਵਈਏ ਕਰ ਕੇ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਖ਼ਤਮ ਹੋਣ ਦੇ ਕਿਨਾਰੇ ਤਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਦਾ ਸਮਰਥਨ ਕੀਤਾ ਸੀ ਜੋ ਅੱਜ ਨਤੀਜੇ ਆਏ ਹਨ। ਉਨ੍ਹਾਂ ਨੇ ਸਾਨੂੰ ਅਕਾਲੀ ਕਹਾਉਣ ਜੋਗੇ ਨਹੀਂ ਰਹਿਣ ਦਿਤਾ ਅਤੇ ਕਿਹਾ ਕਿ ਸਾਡੇ ਸਾਰੇ ਵਰਕਰ ਵੀ ਇਸ ਗੱਲ ਤੋਂ ਖਫ਼ਾ ਹਨ ਕਿ ਹੁਣ ਉਹ ਲੋਕਾਂ ਵਿਚ ਕੀ ਮੂੰਹ ਲੈ ਕੇ ਜਾਣਗੇ।
ਉਨ੍ਹਾਂ ਕਿਹਾ ਕਿ ਅਕਾਲੀ ਟਕਸਾਲੀ ਆਗੂਆਂ ਨੇ ਅਕਾਲੀ ਦਲ ਨੂੰ ਵੋਟਾਂ ’ਚ 6 ਲੋਕਾਂ ਵਲੋਂ ਜੋ ਫ਼ਤਵਾ ਦਿਤਾ ਗਿਆ ਉਸ ਨੂੰ ਪ੍ਰਵਾਨ ਕਰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਨੂੰ ਹੁਣ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਟਕਸਾਲੀਆਂ ਆਗੂਆਂ ਨੇ ਜੇਲਾਂ ਕੱਟੀਆਂ ਹਨ ਪਰੰਤੂ ਜਿਹੜੇ ਕਦੇ ਥਾਣੇ ਤਕ ਵੀ ਨਹੀਂ ਗਏ ਉਹ ਪ੍ਰਧਾਨਗੀਆਂ ਤੇਂ ਟਕਸਾਲੀਆ ਆਗੂ ਬਣ ਰਹੇ ਹਨ।
ਇਸ ਮੌਕੇ ਉਨ੍ਹਾਂ ਨਾਲ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਨਗਰ ਪੰਚਾਇਤ ਖਨੌਰੀ ਦੇ ਸਾਬਕਾ ਪ੍ਰਧਾਨ ਰਾਮ ਨਿਵਾਸ ਗਰਗ, ਹਰਦੀਪ ਸਿੰਘ ਸਾਗਰਾ, ਸਤਿਗੁਰ ਸਿੰਘ ਬਾਂਗੜ, ਬਲਰਾਜ ਸਰਮਾ,ਵਰਿੰਦਰ ਸਿੰਘ ਸਰਾਓ, ਰਜੇਸ਼ ਕੁਮਾਰ ਰਾਜਾ ਜਿੰਦਲ, ਸੂਬਾ ਸਿੰਘ ਗਲੋਲੀ, ਗੁਰਨਾਮ ਸਿੰਘ ਵੜੈਚ,ਕਿ੍ਰਸ਼ਨ ਗੋਇਲ, ਪਾਲਾ ਰਾਮ ਢਾਬੀ ਗੁਜਰਾਂ, ਰੇਸਮ ਸਿੰਘ ਗਲੌਲੀ, ਜੋਗਿੰਦਰ ਸਿੰਘ ਬਾਵਾ, ਸਮੇਤ ਅਕਾਲੀ ਵਰਕਰ ਹਾਜ਼ਰ ਸਨ।