Thursday, February 12, 2026
spot_imgspot_img
spot_imgspot_img
HomeपंजाबSidhu moosewala New Song: ਮੁੜ ਧੱਕ ਪਾਵੇਗਾ ਸਿੱਧੂ ਮੂਸੇਵਾਲਾ, ਜਲਦ ਰਿਲੀਜ਼ ਹੋਵੇਗਾ...

Sidhu moosewala New Song: ਮੁੜ ਧੱਕ ਪਾਵੇਗਾ ਸਿੱਧੂ ਮੂਸੇਵਾਲਾ, ਜਲਦ ਰਿਲੀਜ਼ ਹੋਵੇਗਾ ਨਵਾਂ ਗਾਣਾ

Sidhu Moosewala New Song news: ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਆਈ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ  ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਸਿੱਧੂ ਦੇ ਜਿਗਰੀ ਯਾਰ ਸੰਨੀ ਮਾਲਟਨ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।

ਦਰਅਸਲ, ਸੰਨੀ ਮਾਲਟਨ ਦੀ ਇਕ ਇੰਸਟਾਗ੍ਰਾਮ ਪੋਸਟ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਉਸ ਨੇ ਇਸ ਪੋਸਟ ਵਿਚ ਉਸ ਨੇ ਇਕ ਰੀਲ ਸਾਂਝੀ ਕੀਤੀ ਹੈ ਜਿਸ ਵਿਚ ਬ੍ਰੈਂਪਟਨ ਅਤੇ ਮਾਨਸਾ ਵਿਚ ਤੂਫ਼ਾਨ ਆਉਣ ਦਾ ਇਸ਼ਾਰਾ ਕਰਦਿਆਂ ਦੋਹਾਂ ਥਾਵਾਂ ਦਾ ਤਾਪਮਾਨ ਦਰਸਾਇਆ ਗਿਆ ਹੈ।

ਇਸ ਉੱਪਰ ਲਿਖਿਆ ਹੈ ‘Scary Hours Alert, Nowhere is safe!’ ਇਸ ਨਾਲ ਸੰਨੀ ਮਾਲਟਨ ਨੇ ਲਿਖਿਆ ਹੈ ਕਿ, “ਜੇਕਰ ਤੁਸੀਂ ਮੇਰੇ ਵੀਰ ਸਿੱਧੂ ਮੂਸੇਵਾਲਾ ਨਾਲ ਨਵੇਂ ਗਾਣੇ ਲਈ ਤਿਆਰ ਹੋ ਤਾਂ ਇਸ ਪੋਸਟ ‘ਤੇ 1 ਲੱਖ ਕੁਮੈਂਟ ਕਰੋ, ਪੋਸਟ ‘ਤੇ 1 ਲੱਖ ਕੁਮੈਂਟ ਪੂਰੇ ਹੁੰਦਿਆਂ ਹੀ ਇਸ ਦਾ ਪੋਸਟਰ ਜਾਰੀ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਸੰਨੀ ਮਾਲਟਨ ਅਤੇ ਬਿੱਗ ਬਰਡ ਸਿੱਧੂ ਮੂਸੇਵਾਲਾ ਨਾਲ ਕਈ ਗੀਤਾਂ ਵਿੱਚ ਕੰਮ ਕਰ ਚੁੱਕੇ ਹਨ।

RELATED ARTICLES

-VIDEO ADVERTISEMENT-

Most Popular