Friday, August 8, 2025
HomeपंजाबPunjab Education Department : ਪੰਜਾਬ ਸਿੱਖਿਆ ਵਿਭਾਗ 'ਚ ਹੁਣ ਹੋਣਗੇ ਤਬਾਦਲੇ, ਵਿਭਾਗ...

Punjab Education Department : ਪੰਜਾਬ ਸਿੱਖਿਆ ਵਿਭਾਗ ‘ਚ ਹੁਣ ਹੋਣਗੇ ਤਬਾਦਲੇ, ਵਿਭਾਗ ਨੇ ਇਸ ਸਬੰਧੀ ਆਨਲਾਈਨ ਖੋਲ੍ਹਿਆ ਪੋਰਟਲ

ਪੰਜਾਬ ਦੇ ਪ੍ਰਾਇਮਰੀ ਸਿੱਖਿਆ ਵਿਭਾਗ ’ਚ ਤਾਇਨਾਤ ਅਧਿਆਪਕਾਂ ਦੇ ਹੁਣ ਤਬਾਦਲੇ ਕੀਤੇ ਜਾਣਗੇ। ਵਿਭਾਗ ਨੇ ਇਸ ਸਬੰਧੀ ਆਨਲਾਈਨ ਪੋਰਟਲ ਖੋਲ੍ਹਿਆ ਹੈ। ਅਧਿਆਪਕ 5 ਅਗਸਤ, 2024 ਤੱਕ ਪੋਰਟਲ ‘ਤੇ ਅਪਲਾਈ ਕਰ ਸਕਣਗੇ। ਇਹ ਤਬਾਦਲਾ ਸਾਲ 2019 ਵਿੱਚ ਜਾਰੀ ਕੀਤੀ ਗਈ ਨੀਤੀ ਅਤੇ ਇਸ ਵਿੱਚ ਕੀਤੀਆਂ ਸੋਧਾਂ ਦੇ ਆਧਾਰ ‘ਤੇ ਹੋਵੇਗਾ। ਹਾਲਾਂਕਿ ਅਧਿਆਪਕ ਦਾ ਸਰਵਿਸ ਰਿਕਾਰਡ ਅਤੇ ਨਤੀਜਾ ਵੀ ਦੇਖਿਆ ਜਾਵੇਗਾ।

ਇਹ ਅਧਿਆਪਕ ਤਬਾਦਲੇ ਲਈ ਅਪਲਾਈ ਕਰ ਸਕਣਗੇ
ਇਸ ਸਮੇਂ ਦੌਰਾਨ ਪ੍ਰਾਇਮਰੀ ਵਿੰਗ ਦੇ ਸਾਰੇ ਅਧਿਆਪਕ ਅਤੇ ਐਸੋਸੀਏਟ ਅਧਿਆਪਕ, ਐਸੋਸੀਏਟ ਪ੍ਰੀ-ਪ੍ਰਾਇਮਰੀ ਅਧਿਆਪਕ, ਆਈ.ਟੀ. ਸਹਾਇਕ ਅਧਿਆਪਕ, ਸਿੱਖਿਆ ਪ੍ਰੋਵਾਈਡਰ, ਈਜੀਐਸ, ਏਆਈਈ, ਐਸਟੀਆਰ ਵਲੰਟੀਅਰ ਤਬਾਦਲੇ ਲਈ ਅਪਲਾਈ ਕਰ ਸਕਦੇ ਹਨ। ਐਪਲੀਕੇਸ਼ਨ ਵਿੱਚ, ਵੱਖ-ਵੱਖ ਜ਼ੋਨਾਂ ’ਚ ਇਨ੍ਹਾਂ ਲੋਕਾਂ ਦੁਆਰਾ ਕੀਤੀ ਗਈ ਸੇਵਾ ਅਤੇ ਕੁੱਲ ਸੇਵਾ ਨੂੰ ਵੀ ਦੇਖਿਆ ਜਾਵੇਗਾ। ਇਸ ਦੇ ਨਾਲ ਹੀ ਅੱਧੇ ਅਧੂਰੇ ਫਾਰਮ ਸਵੀਕਾਰ ਨਹੀਂ ਕੀਤੇ ਜਾਣਗੇ। ਵਿਸ਼ੇਸ਼ ਸ਼੍ਰੇਣੀ ਦੇ ਅਧੀਨ ਆਉਂਦੇ ਕੇਸਾਂ ਜਾਂ ਛੋਟ ਵਾਲੇ ਕੇਸਾਂ ਵਿੱਚ, ਸਬੰਧਤ ਦਸਤਾਵੇਜ਼ ਨੱਥੀ ਕਰਨੇ ਹੋਣਗੇ।
ਸਹੀ ਢੰਗ ਨਾਲ ਅਪਲਾਈ ਕਰਨ ਵਾਲਿਆਂ ਲਈ ਸਟੇਸ਼ਨ ਦੀ ਚੋਣ ਦਾ ਮੌਕਾ 
ਇਸ ਤੋਂ ਇਲਾਵਾ ਆਪਸੀ ਤਬਾਦਲੇ ਲਈ ਆਨਲਾਈਨ ਈ-ਪੋਰਟਲ ਰਾਹੀਂ ਅਪਲਾਈ ਕਰਨਾ ਹੋਵੇਗਾ। ਆਫ਼ਲਾਈਨ ਆਉਣ ਵਾਲੀਆਂ ਅਰਜ਼ੀਆਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਜਿਨ੍ਹਾਂ ਦੀਆਂ ਦਰਖਾਸਤਾਂ ਇਸ ਸਮੇਂ ਦੌਰਾਨ ਸਹੀ ਪਾਈਆਂ ਜਾਣਗੀਆਂ। ਸਿਰਫ਼ ਉਨ੍ਹਾਂ ਦੇ ਕੇਸ ਸਟੇਸ਼ਨ ਦੀ ਚੋਣ ਲਈ ਅੱਗੇ ਭੇਜੇ ਜਾਣਗੇ। ਤਬਾਦਲੇ ਲਈ ਸਾਲ 2022-23 ਦੀ ACR ਨੂੰ ਵਿਚਾਰਿਆ ਜਾਵੇਗਾ। ਜੇਕਰ ਕਿਸੇ ਕਾਰਨ ਸਾਲ 2022-23 ਦੀ ਏਸੀਆਰ ਨਹੀਂ ਲਿਖੀ ਗਈ ਤਾਂ ਪਿਛਲੇ ਸਾਲ ਦੀ ਏ.ਸੀ.ਆਰ. ਨਹੀਂ ਲਿਖੀ ਗਈ ਤਾਂ ਪਿਛਲੀ ਸਾਲ ਦੀ ਏ.ਸੀ.ਆਰ. ਦੇਖੀ ਜਾਵੇਗੀ।

RELATED ARTICLES
- Advertisment -spot_imgspot_img

Most Popular