ਕਪੂਰਥਲਾ: ਗ੍ਰਾਮ ਪੰਚਾਇਤ ਚੋਣਾਂ 2024 ਲਈ ਜ਼ਿਲ੍ਹੇ ਦੀਆਂ 546 ਪੰਚਾਇਤਾਂ ਵਾਸਤੇ ਨਾਮਜ਼ਦਗੀਆਂ ਦੀ ਪੜਤਾਲ ਪਿੱਛੋਂ ਸਰਪੰਚੀ ਲਈ 1776 ਅਤੇ ਪੰਚੀ ਲਈ 5773 ਉਮੀਦਵਾਰ ਯੋਗ ਪਾਏ ਗਏ ਹਨ। ਬੀਤੇ ਕੱਲ੍ਹ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਸਰਪੰਚੀ ਲਈ 45 ਅਤੇ ਪੰਚੀ ਲਈ 190 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵੱਖ-ਵੱਖ ਕਾਰਨਾਂ ਕਰਕੇ ਰੱਦ ਹੋ ਗਏ।
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਢਿਲਵਾਂ ਬਲਾਕ ਵਿਚ ਸਰਪੰਚੀ ਲਈ 17 ਪੰਚਾਂ ਲਈ 86,ਕਪੂਰਥਲਾ ਬਲਾਕ ਵਿਚ ਸਰਪੰਚੀ ਲਈ 17 ਅਤੇ ਪੰਚਾਂ ਲਈ 75, ਨਡਾਲਾ ਬਲਾਕ ਵਿਚ ਸਰਪੰਚੀ ਲਈ 3 ਪੰਚੀ ਲਈ 10, ਫਗਵਾੜਾ ਬਲਾਕ ਵਿਚ ਸਰਪੰਚੀ ਲਈ 0 ਅਤੇ ਪੰਚਾਂ ਲਈ 6 ਅਤੇ ਸੁਲਤਾਨਪੁਰ ਲੋਧੀ ਬਲਾਕ ਵਿਚ ਸਰਪੰਚੀ ਲਈ 8 ਅਤੇ ਪੰਚਾਂ ਲਈ 13 ਨਾਮਜ਼ਦਗੀਆ ਰੱਦ ਹੋਈਆਂ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਢਿਲਵਾਂ ਬਲਾਕ ਵਿਚ ਹੁਣ ਸਰਪੰਚੀ ਲਈ 308 ਅਤੇ ਪੰਚੀ ਲਈ 986, ਕਪੂਰਥਲਾ ਬਲਾਕ ਵਿਚ ਸਰਪੰਚੀ ਲਈ 443 ਅਤੇ ਪੰਚੀ ਲਈ 1405, ਨਡਾਲਾ ਬਲਾਕ ਵਿਚ ਸਰਪੰਚੀ ਲਈ 281 ਤੇ ਪੰਚੀ ਲਈ 997 , ਫਗਵਾੜਾ ਬਲਾਕ ਵਿਚ ਸਰਪੰਚੀ ਲਈ 321 ਤੇ ਪੰਚੀ ਲਈ 1091 ਅਤੇ ਸੁਲਾਤਨਪੁਰ ਲੋਧੀ ਬਲਾਕ ਵਿਚ ਸਰੰਪਚੀ ਲਈ 423 ਅਤੇ ਪੰਚੀ ਲਈ 1294 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਉਮੀਦਵਾਰਾਂ ਵਲੋਂ 7 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ 15 ਅਕਤੂਬਰ ਨੂੰ ਵੋਟਿੰਗ ਪ੍ਰਕਿਰਿਆ ਹੋਵੇਗੀ, ਜਿਸਦਾ ਨਤੀਜਾ ਉਸੇ ਦਿਨ ਐਲਾਨਿਆ ਜਾਵੇਗਾ।
ਉਨ੍ਹਾਂ ਜ਼ਿਲ੍ਹੇ ਦੇ ਵੋਟਰਾਂ ਨੂੰ ਬਿਨ੍ਹਾਂ ਕਿਸੇ ਡਰ, ਲਾਲਚ, ਭੈਅ ਤੋਂ ਆਪਣੇ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਵੱਧ ਚੜ੍ਹ ਕੇ ਵੋਟਿੰਗ ਵਿਚ ਹਿੱਸਾ ਲੈਣ ਤਾਂ ਜੋ ਲੋਕਤੰਤਰ ਦੀ ਮੁਢਲੀਆਂ ਇਕਾਇਆਂ ਪੰਚਾਇਤਾਂ ਦੀ ਸਫਲਤਾਪੂਰਵਕ ਚੋਣ ਨਾਲ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।