spot_imgspot_img
Homeपंजाबਜਲੰਧਰ ਪੱਛਮੀ ਤੋਂ ਜੇਤੂ ਉਮੀਦਵਾਰ ਮੋਹਿੰਦਰ ਭਗਤ ਨੇ ਸੀਐਮ ਭਗਵੰਤ ਮਾਨ ਦੇ...

ਜਲੰਧਰ ਪੱਛਮੀ ਤੋਂ ਜੇਤੂ ਉਮੀਦਵਾਰ ਮੋਹਿੰਦਰ ਭਗਤ ਨੇ ਸੀਐਮ ਭਗਵੰਤ ਮਾਨ ਦੇ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ : ਜਲੰਧਰ ਪੱਛਮੀ ਤੋਂ ਜਿਮਨੀ ਚੋਣਾਂ ਜਿੱਤ ਕੇ ਵਿਧਾਇਕ ਬਣੇ ਮੋਹਿੰਦਰ ਭਗਤ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੁਲਾਕਾਤ ਕੀਤੀ ਹੈ। ਜਿੱਤ ਹਾਸਲ ਕਰਨ ਤੋਂ ਬਾਅਦ ਮੋਹਿੰਦਰ ਭਗਤ ਨੇ ਪਰਿਵਾਰ ਸਮੇਤ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਹੈ। ਮਹਿੰਦਰ ਭਗਤ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਮੁੱਖ ਮੰਤਰੀ ਦੇ ਨਾਲ ਪਹਿਲੀ ਵਾਰ ਮਿਲੇ ਹਨ। ਅੱਜ ਹੀ ਉਹ ਆਪਣੀ ਵਿਧਾਇਕੀ ਅਹੁਦੇ ਦੀ ਸੋਹੁੰ ਵੀ ਵਿਧਾਨ ਸਭਾ ਵਿੱਚ ਜਾ ਕੇ ਚੁੱਕਣ ਜਾ ਰਹੇ ਹਨ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਉਹਨਾਂ ਨੂੰ ਅਹੁਦੇ ਦੀ ਸੋਹੁੰ ਚੁਕਾਈ ਜਾਵੇਗੀ। ਸੀਐਮ ਭਗਵੰਤ ਨਾਲ ਮੁਲਾਕਾਤ ਮੌਕੇ ਜਿੱਥੇ ਉਹਨਾਂ ਨੇ ਭਗਵੰਤ ਮਾਨ ਦਾ ਉਹਨਾਂ ਤੇ ਵਿਸ਼ਵਾਸ ਕਰਨ ਦੇ ਲਈ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਵੀ ਮਹਿੰਦਰ ਭਗਤ ਨੂੰ ਲੱਡੂ ਖਵਾ ਕੇ ਜਿੱਤ ਦੀ ਖੁਸ਼ੀ ਵਿੱਚ ਉਹਨਾਂ ਦਾ ਮੂੰਹ ਮਿੱਠਾ ਕੀਤਾ ਹੈ। ਮੁੱਖ ਮੰਤਰੀ ਨਾਲ ਮਹਿੰਦਰ ਭਗਤ ਦੇ ਪਰਿਵਾਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਤਸਵੀਰਾਂ ਦੇ ਵਿੱਚ ਵਿਧਾਇਕ ਮਹਿੰਦਰ ਭਗਤ ਦਾ ਸਾਰਾ ਪਰਿਵਾਰ ਮੁੱਖ ਮੰਤਰੀ ਦੇ ਨਾਲ ਨਜ਼ਰ ਆ ਰਿਹਾ ਹੈ।

RELATED ARTICLES

-VIDEO ADVERTISEMENT-

- Advertisment -spot_imgspot_img

Most Popular