Thursday, October 23, 2025
HomeपंजाबJalandhar West Bypoll Result : ਆਮ ਆਦਮੀ ਪਾਰਟੀ ਦੀ ਇਕਤਰਫਾ ਜਿੱਤ

Jalandhar West Bypoll Result : ਆਮ ਆਦਮੀ ਪਾਰਟੀ ਦੀ ਇਕਤਰਫਾ ਜਿੱਤ

ਚੰਡੀਗੜ੍ਹ: ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਭਾਜਪਾ ਦੂਜੇ ਅਤੇ ਕਾਂਗਰਸ ਤੀਜੇ ਸਥਾਨ ‘ਤੇ ਰਹੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਪੰਜਾਬ ਦੀ ਜਲੰਧਰ (ਪੱਛਮੀ) ਸੀਟ ਜਿੱਤ ਲਈ ਹੈ। [ਮਹਿੰਦਰ ਭਗਤ 37325 ਵੋਟਾਂ ਨਾਲ ਜਿੱਤੇ।] ਮਹਿੰਦਰ ਭਗਤ, ਜੋ ਭਾਜਪਾ ਛੱਡ ਕੇ ਅਪ੍ਰੈਲ 2023 ਵਿੱਚ ‘ਆਪ’ ਵਿੱਚ ਸ਼ਾਮਲ ਹੋਏ ਸਨ, ਭਾਜਪਾ ਦੇ ਇਸ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਅਤੇ 2007-2017 ਤੱਕ ਕੈਬਨਿਟ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਹਨ। ਪੰਜਾਬ ਦੇ ਇਕਲੌਤੇ ਵਿਧਾਨ ਸਭਾ ਹਲਕੇ ਲਈ ਵੋਟਾਂ ਦੀ ਗਿਣਤੀ 15 ਉਮੀਦਵਾਰਾਂ ਨਾਲ ਸ਼ੁਰੂ ਹੋਈ। ਬੁੱਧਵਾਰ ਨੂੰ ਪੋਲਿੰਗ ਹੋਈ ਅਤੇ 54.98 ਫੀਸਦੀ ਮਤਦਾਨ ਹੋਇਆ। ਜਲੰਧਰ ਪੱਛਮੀ (ਰਾਖਵਾਂ) ਵਿਧਾਨ ਸਭਾ ਹਲਕਾ, ਜੋ ਕਿ ਦੁਆਬਾ ਖੇਤਰ ਵਿੱਚ ਦਲਿਤਾਂ ਦਾ ਧੁਰਾ ਹੈ, ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਰਗੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦਰਮਿਆਨ ਬਹੁ-ਪੱਖੀ ਮੁਕਾਬਲਾ ਦੇਖਣ ਨੂੰ ਮਿਲਿਆ।

ਇਸ ਸੀਟ ਨੂੰ ਜਿੱਤਣ ਲਈ ਸਿਆਸੀ ਪਾਰਟੀਆਂ ਨੇ ਅੱਡੀ-ਚੋਟੀ ਦਾ ਜ਼ੋਰ ਲਗਾਇਆ ਹੋਇਆ ਸੀ। ਅਖੀਰ ਮੁੱਖ ਮੰਤਰੀ ਭਗਵੰਤ ਮਾਨ ਦੀ ਮਿਹਨਤ ਰੰਗ ਲਿਆਈ ਤੇ ਪਾਰਟੀ ਨੇ ਜਲੰਧਰ ਸੀਟ ਤੇ ਜਿੱਤ ਪ੍ਰਾਪਤ ਕੀਤੀ ਹੈ।
ਦੱਸਣਯੋਗ ਹੈ ਕਿ ਜਲੰਧਰ ਲੋਕ ਸਭਾ ਸੀਟ ਤੋਂ  ਆਮ ਆਦਮੀ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਾਰਟੀ ਉਮੀਦਵਾਰ ਸਿਰਫ 15ਹਜ਼ਾਰ ਦੇ ਕਰੀਬ ਵੋਟਾਂ ਹੀ ਲੈ ਸਕੇ ਸਨ। ਇੱਥੋਂ ਕਾਂਗਰਸੀ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕ ਸਭਾ ਸੀਟ ਜਿੱਤੇ ਸਨ। ਅੱਜ ਦੇ ਨਤੀਜਿਆਂ ਦੀ ਗੱਲ ਕਰਿਏ ਤਾਂ ਆਪ ਨੇ ਵੱਡੀ ਜਿੱਤ ਦਰਜ ਕੀਤੀ ਹੈ। ਜਦਕਿ ਅਕਾਲੀ ਦਲ ਤਾਂ ਆਪਸੀ ਝਗੜੇ ਕਾਰਨ ਪਿੱਛੇ ਰਹਿ ਗਈ। ਜਿਸਦਾ ਨਤੀਜਾ ਬਹੁਜਨ ਸਮਾਜ ਪਾਰਟੀ ਨੂੰ ਵੀ ਝੱਲਣਾ ਪਿਆ। ਇੱਥੋਂ ਭਾਜਪਾ ਉਮੀਵਾਰ ਸ਼ੀਤਲ ਅੰਗੁਰਾਲ ਦੂਜੇ ਸਥਾਨ ਤੇ ਰਹੇ ਅਤੇ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਤੀਜੇ ਸਥਾਨ ਤੇ ਰਹੇ।

ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਆਪਣੇ ਐਕਸ ਅਕਾਊਂਟ ‘ਤੇ ਪੋਸਟ ਕਰਦਿਆਂ ਲਿਖਿਆ ਕਿ…”ਇਨ੍ਹਾਂ ਦੋ ਭਰਾਵਾਂ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਜਿਸਨੇ ‘ਆਪ’ ਨੂੰ ਧੋਖਾ ਦਿੱਤਾ ਉਸਦੀ ਸਿਆਸਤ ਖ਼ਤਮ ਹੋ ਗਈ ਹੈ। ਯਾਦ ਕਰੋ ਜੋ ‘ਆਪ’ ਤੋਂ ਭਾਜਪਾ ‘ਚ ਗਏ ਉਸਦਾ ਕੀ ਹਾਲ ਹੋਇਆ।

ਇਕ ਰਿੰਕੂ ਹੈ, ਜੋ ‘ਆਪ’ ਦਾ ਸੰਸਦ ਮੈਂਬਰ ਸੀ।
ਦੂਸਰਾ ਸ਼ੀਤਲ ਹੈ, ਜੋ ‘ਆਪ’ ਦਾ ਵਿਧਾਇਕ ਸੀ।

ਦੋਵਾਂ ਨੇ ਭਾਜਪਾ ਵਿਚ ਸ਼ਾਮਲ ਹੋ ਕੇ ਪਾਰਟੀ ਅਤੇ ਆਗੂਆਂ ਨੂੰ ਗਾਲ੍ਹਾਂ ਕੱਢੀਆਂ ਸਨ। ਦੋਵੇਂ ਚੋਣਾਂ ਹਾਰ ਗਏ।”

RELATED ARTICLES
- Advertisment -spot_imgspot_img
- Advertisment -spot_imgspot_img

वीडियो एड

Most Popular