Monday, December 22, 2025
spot_imgspot_img
spot_imgspot_img
Homeपंजाबਪੰਜਾਬ 'ਚ 43 ਹਜ਼ਾਰ ਨੌਜਵਾਨ ਨੂੰ ਦਿਤੀਆਂ ਨੌਕਰੀਆਂ ਪਰ ਹਰਿਆਣਾ 'ਚ ਨੌਜਵਾਨਾਂ...

ਪੰਜਾਬ ‘ਚ 43 ਹਜ਼ਾਰ ਨੌਜਵਾਨ ਨੂੰ ਦਿਤੀਆਂ ਨੌਕਰੀਆਂ ਪਰ ਹਰਿਆਣਾ ‘ਚ ਨੌਜਵਾਨਾਂ ਨੂੰ ਰੂਸ-ਯੂਕਰੇਨ ਦੀ ਜੰਗ ‘ਚ ਭੇਜਿਆ ਜਾਂਦਾ-CM ਮਾਨ

- Advertisement -

ਹਰਿਆਣਾ ਦੇ ਕੁਰੂਕਸ਼ੇਤਰ ਦੀ ਪਿਹੋਵਾ ਅਨਾਜ ਮੰਡੀ ‘ਚ ‘ਆਪ’ ਦੀ ਰੈਲੀ ਹੋ ਰਹੀ ਹੈ। ਉਥੇ ਪਹੁੰਚੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਸੀਂ 43 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇਸ ਵਿਚ ਉਨ੍ਹਾਂ ਨੇ ਕਿਸੇ ਕੋਲੋਂ ਇਕ ਰੁਪਿਆ ਵੀ ਨਹੀਂ ਲਿਆ। ਇਸ ਦੇ ਉਲਟ ਹਰਿਆਣਾ ਦੀ ਭਾਜਪਾ ਸਰਕਾਰ ਨੌਜਵਾਨਾਂ ਨੂੰ ਰੂਸ-ਯੂਕਰੇਨ ਦੀ ਜੰਗ ਵਿਚਾਲੇ ਭੇਜ ਰਹੀ ਹੈ।

ਹਰਿਆਣਾ ‘ਚ ਪਹਿਲੀ ਵਾਰ ਆਮ ਆਦਮੀ ਪਾਰਟੀ ਸਾਰੀਆਂ 90 ਸੀਟਾਂ ‘ਤੇ ਚੋਣ ਲੜ ਰਹੀ ਹੈ। ਇਸ ਦੇ ਲਈ ਪਾਰਟੀ 12 ਅਗਸਤ ਤੱਕ ਸੂਬੇ ਭਰ ਵਿੱਚ 45 ਰੈਲੀਆਂ ਕਰੇਗੀ। ਜਿਸ ਵਿੱਚ ਜੇਲ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਸੀਐਮ ਭਗਵੰਤ ਮਾਨ ਸ਼ਾਮਲ ਹੋਣਗੇ।

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੈ। ਜੇਕਰ ਕਿਸੇ ਨੂੰ ਯਕੀਨ ਨਹੀਂ ਆਉਂਦਾ ਤਾਂ ਉਹ ਪੰਜਾਬ ਦੇ ਲੋਕਾਂ ਤੋਂ ਪੁੱਛ ਕੇ ਪਤਾ ਕਰ ਸਕਦਾ ਹੈ। ਮਾਨ ਨੇ ਕਿਹਾ- ਭਾਜਪਾ ਧਰਮ ਦੀ ਰਾਜਨੀਤੀ ਕਰਦੀ ਹੈ। ਅਸੀਂ ਸਮਾਜ ਦੀ ਭਲਾਈ ਲਈ ਕੰਮ ਕਰ ਰਹੇ ਹਾਂ। ਅਸੀਂ ਪੰਜਾਬ ਵਿੱਚ ਮੁਹੱਲਾ ਕਲੀਨਿਕਾਂ ਤੋਂ 1.70 ਕਰੋੜ ਲੋਕ ਠੀਕ ਹੋਏ ਦੇਖੇ ਹਨ।

RELATED ARTICLES

वीडियो एड

Most Popular