Monday, August 4, 2025
Homeपंजाबਜਲੰਧਰ 'ਚ ਮੁੱਖ ਮੰਤਰੀ ਮਾਨ ਸਰਕਾਰੀ ਰਿਹਾਇਸ਼ 'ਚ ਲਗਾਇਆ 'ਸਰਕਾਰ ਤੁਹਾਡੇ ਦੁਆਰ'...

ਜਲੰਧਰ ‘ਚ ਮੁੱਖ ਮੰਤਰੀ ਮਾਨ ਸਰਕਾਰੀ ਰਿਹਾਇਸ਼ ‘ਚ ਲਗਾਇਆ ‘ਸਰਕਾਰ ਤੁਹਾਡੇ ਦੁਆਰ’ ਕੈਂਪ

Jalandhar : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਲੰਧਰ ਹੀ ਰਹਿਣਗੇ। CM ਮਾਨ 14 ਅਤੇ 15 ਅਗਸਤ ਨੂੰ ਸਰਕਾਰੀ ਰਿਹਾਇਸ਼ ‘ਤੇ ‘ਸਰਕਾਰ ਤੁਹਾਡੇ ਦੁਆਰ’ ਕੈਂਪ ਦਾ ਆਯੋਜਨ ਕਰਨਗੇ। ਮੁੱਖ ਮੰਤਰੀ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਮਾਨ ਸੁਤੰਤਰਤਾ ਦਿਵਸ ‘ਤੇ ਜਲੰਧਰ ‘ਚ ਤਿਰੰਗਾ ਵੀ ਲਹਿਰਾਉਣਗੇ। ਮਾਨ ਦੀ ਆਮਦ ਨੂੰ ਲੈ ਕੇ ਸ਼ਹਿਰ ’ਚ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਜ਼ਿਮਨੀ ਚੋਣ ‘ਚ 2 ਦਿਨ ਜਲੰਧਰ ‘ਚ ਰਹਿਣ ਦਾ ਕੀਤਾ ਸੀ ਵਾਅਦਾ 
ਦੱਸ ਦੇਈਏ ਕਿ ਵੈਸਟ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨਾਲ 2 ਦਿਨ ਜਲੰਧਰ ‘ਚ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਦਾ ਵਾਅਦਾ ਕੀਤਾ ਸੀ। ਇਸੇ ਵਾਅਦੇ ਅਨੁਸਾਰ ਪਿਛਲੇ ਦੋ-ਤਿੰਨ ਵਾਰ ਉਹ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਜਲੰਧਰ ਦੇ ‘‘ਸਰਕਾਰ ਤੁਹਾਡੇ ਦੁਆਰ’’ ਕੈਂਪ ਲਗਾ ਚੁੱਕੇ ਹਨ।

ਹਾਲ ਹੀ ‘ਚ 24 ਜੁਲਾਈ ਨੂੰ ਮੁੱਖ ਮੰਤਰੀ ਮਾਨ ਵੱਲੋਂ ਜਲੰਧਰ ‘ਚ 2 ਦਿਨਾਂ ਪ੍ਰੋਗਰਾਮ ‘ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਹੁਣ ਫਿਰ ਤੋਂ ਮੁੱਖ ਮੰਤਰੀ ਮਾਨ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਜਲੰਧਰ ਦਾ ਦੌਰਾ ਕਰ ਰਹੇ ਹਨ।

RELATED ARTICLES
- Advertisment -spot_imgspot_img

Most Popular