Wednesday, October 22, 2025
Homeपंजाबਪੰਜਾਬ ਦੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਹਸਪਤਾਲ ਵਿਚ ਭਰਤੀ; ਪ੍ਰਨੀਤ ਕੌਰ...

ਪੰਜਾਬ ਦੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਹਸਪਤਾਲ ਵਿਚ ਭਰਤੀ; ਪ੍ਰਨੀਤ ਕੌਰ ਨੇ ਦਿਤੀ ਜਾਣਕਾਰੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਮਾਰ ਹੋਣ ਕਾਰਨ ਦਿੱਲੀ ਦੇ ਹਸਪਤਾਲ ਵਿਚ ਭਰਤੀ ਹੋਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਦੇ ਪਤਨੀ ਅਤੇ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੇ ਦਿਤੀ ਹੈ।

ਪਟਿਆਲਾ ਤੋਂ ਪਹਿਲੀ ਵਾਰ ਭਾਜਪਾ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਚੋਣ ਪ੍ਰਚਾਰ ਦੌਰਾਨ ਅਪਣੇ ਪਰਿਵਾਰ ਦੀ ਕਮੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ‘ਚ ਪਿਛਲੇ ਦਿਨੀਂ ਕਈ ਹਾਦਸੇ ਹੋ ਚੁੱਕੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਮਾਰ ਹਨ। ਉਨ੍ਹਾਂ ਦਾ ਦਿੱਲੀ ‘ਚ ਇਲਾਜ ਚੱਲ ਰਿਹਾ ਹੈ। ਬੇਟਾ ਰਣਇੰਦਰ ਵੀ ਪਿਤਾ ਦੇ ਨਾਲ ਹੈ।

ਚੋਣ ਪ੍ਰਚਾਰ ਦਾ ਪ੍ਰਬੰਧ ਕਰਨ ਵਾਲੇ ਭਰਾ ਦੀ ਹਾਲ ਹੀ ਵਿਚ ਮੌਤ ਹੋ ਗਈ ਹੈ। ਮਾਸੀ ਦਾ ਬੇਟਾ ਅਪਣੀ ਪਤਨੀ ਨਾਲ ਇਥੇ ਆਇਆ ਸੀ ਪਰ ਉਸ ਨਾਲ ਵੀ ਹਾਦਸਾ ਵਾਪਰ ਗਿਆ। ਉਸ ਦਾ 18 ਮਈ ਨੂੰ ਅਪਰੇਸ਼ਨ ਵੀ ਹੈ। ਧੀ ਦਾ ਪੁੱਤਰ (ਦੋਹਤਾ) ਚੋਣ ਪ੍ਰਚਾਰ ਲਈ ਆਇਆ ਹੋਇਆ ਸੀ, ਪਰ ਗਵਾਲੀਅਰ ਦੀ ਰਾਜਮਾਤਾ ਦੇ ਦਿਹਾਂਤ ਕਾਰਨ ਉਸ ਨੂੰ ਵੀ ਜਾਣਾ ਪਿਆ। ਪਟਿਆਲਾ ਲੋਕ ਸਭਾ ਸੀਟ ਤੋਂ ਭਾਜਪਾ ਦਾ ਕੋਈ ਵਿਧਾਇਕ ਨਾ ਹੋਣ ਕਾਰਨ ਉਹ ਚੋਣ ਪ੍ਰਚਾਰ ਪ੍ਰਣਾਲੀ ਨੂੰ ਜੁਟਾਉਣ ਵਿਚ ਲੱਗੇ ਹੋਏ ਹਨ। ਪ੍ਰਨੀਕ ਕੌਰ ਦਾ ਕਹਿਣਾ ਹੈ ਕਿ ਉਹ ਪ੍ਰਚਾਰ ਵਿਚ ਡਟੇ ਹੋਏ ਹਨ ਕਿਉਂਕਿ ਪਟਿਆਲਾ ਦੇ ਲੋਕ ਹੀ ਉਨ੍ਹਾਂ ਦਾ ਪਰਿਵਾਰ ਹੈ।

RELATED ARTICLES
- Advertisment -spot_imgspot_img
- Advertisment -spot_imgspot_img

वीडियो एड

Most Popular