ਜਲੰਧਰ ਪੱਛਮੀ ਉਪ-ਚੋਣ ਜਿੱਤਣ ਤੇ ਸੀਐਮ ਮਾਨ ਨੇ ਦਿੱਤੀ ਵਧਾਈ, ਜਾਖੜ ਨੇ ਲੋਕਾਂ ਦਾ ਫਤਵਾ ਕੀਤਾ ਸਵੀਕਾਰ
ਜਲੰਧਰ : ਜਲੰਧਰ ਪੱਛਮੀ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਵੱਲੋਂ 35000 ਤੋਂ ਵੱਧ ਵੋਟਾਂ ਨਾਲ ਜਿੱਤ ਹਾਸਿਲ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਹੈ। ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਜਲੰਧਰ ਵੈਸਟ ਨੂੰ ਬੈਸਟ ਬਣਾਉਣਗੇ। ਸੀਐਮ ਮਾਨ ਨੇ ਆਪਣੇ ਐਕਸ ਹੈਂਡਲ ‘ਤੇ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ ਹੈ। ਉਹਨਾਂ ਲਿਖਿਆ ਹੈ ਕਿ ਵੱਡੀ ਲੀਡ ਦੇ ਨਾਲ ਇਹ ਜਿੱਤ ਦਰਸਾਉਂਦੀ ਹੈ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ ਹਨ। ਉਹਨਾਂ ਇਹ ਵੀ ਲਿਖਿਆ ਹੈ ਕਿ ਵਾਅਦੇ ਮੁਤਾਬਕ ਜਲੰਧਰ ਵੈਸਟ ਨੂੰ ਬੈਸਟ ਬਣਾਉਣਗੇ । ਉਧਰ ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਵੀ ਪੰਜਾਬ ਦੇ ਲੋਕਾਂ ਦਾ ਫਤਵਾ ਸਵੀਕਾਰ ਕੀਤਾ ਹੈ। ਉਹਨਾਂ ਲਿਖਿਆ ਹੈ ਕਿ ਸੀਐਮ ਭਗਵੰਤ ਮਾਨ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ ਉਮੀਦ ਹੈ ਕਿ ਉਹ ਵਾਅਦੇ ਜਲਦ ਹੀ ਪੂਰੇ ਕਰਨਗੇ ਅਤੇ ਤੇਜ਼ੀ ਦੇ ਨਾਲ ਹਲਕੇ ਦਾ ਵਿਕਾਸ ਕਰਨਗੇ । ਉਹਨਾਂ ਲਿਖਿਆ ਹੈ ਕਿ ਉਮੀਦ ਹੈ ਕਿ ਹੁਣ ਲੋਕਾਂ ਦੀ ਪਰੇਸ਼ਾਨੀ ਖਤਮ ਹੋਵੇਗੀ। ਬੇਲਗਾਮ ਭਰਸ਼ਟਾਚਾਰ ਤੇ ਰੋਕ ਲੱਗੇਗੀ ਅਤੇ ਅਮਨ ਕਾਨੂੰਨ ਦੀ ਵਿਵਸਥਾ ਵਿੱਚ ਵੀ ਸੁਧਾਰ ਹੋਵੇਗਾ।