Monday, August 4, 2025
Homeपंजाबਆਜ਼ਾਦੀ ਦਿਹਾੜੇ ’ਤੇ CM ਭਗਵੰਤ ਮਾਨ ਜਲੰਧਰ 'ਚ ਲਹਿਰਾਉਣਗੇ ਤਿਰੰਗਾ , ਜਾਣੋ...

ਆਜ਼ਾਦੀ ਦਿਹਾੜੇ ’ਤੇ CM ਭਗਵੰਤ ਮਾਨ ਜਲੰਧਰ ‘ਚ ਲਹਿਰਾਉਣਗੇ ਤਿਰੰਗਾ , ਜਾਣੋ ਬਾਕੀ ਮੰਤਰੀ ਕਿੱਥੇ ਲਹਿਰਾਉਣਗੇ ਝੰਡਾ

ਪੰਜਾਬ ਸਰਕਾਰ ਵੱਲੋਂ ਆਜ਼ਾਦੀ ਦਿਹਾੜੇ ’ਤੇ ਜਲੰਧਰ ਵਿੱਚ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ 15 ਅਗਸਤ ਨੂੰ ਯਾਨੀ ਭਲਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਹੋਣ ਵਾਲੇ ਰਾਜ ਪੱਧਰੀ ਆਜ਼ਾਦੀ ਦਿਵਸ ਸਮਾਗਮ ਵਿੱਚ ਝੰਡਾ ਲਹਿਰਾਉਣਗੇ। ਜਿਸ ਲਈ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਗਈਆਂ ਹਨ।

 

abc

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਬਠਿੰਡਾ  ,ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਰੂਪਨਗਰ, ਮੰਤਰੀ ਹਰਪਾਲ ਸਿੰਘ ਚੀਮਾ ਪਟਿਆਲਾ , ਅਮਨ ਅਰੋੜਾ ਫਾਜ਼ਿਲਕਾ , ਡਾ. ਬਲਜੀਤ ਕੌਰ ਬਰਨਾਲਾ, ਕੁਲਦੀਪ ਸਿੰਘ ਧਾਲੀਵਾਲ ਤਰਨਤਾਰਨ ਵਿੱਚ, ਡਾ. ਬਲਬੀਰ ਸਿੰਘ ਸੰਗਰੂਰ , ਬ੍ਰਹਮ ਸ਼ੰਕਰ ਜਿੰਪਾ ਪਠਾਨਕੋਟ ਵਿੱਚ, ਲਾਲ ਚੰਦ ਕਟਾਰੂਚੱਕ ਗੁਰਦਾਸਪੁਰ ਵਿਖੇ ਝੰਡਾ ਲਹਿਰਾਉਣਗੇ।

abc

ਇਸ ਤੋਂ ਇਲਾਵਾ ਲਾਲਜੀਤ ਸਿੰਘ ਭੁੱਲਰ ਫਿਰੋਜ਼ਪੁਰ ਵਿੱਚ, ਹਰਜੋਤ ਸਿੰਘ ਬੈਂਸ SAS ਨਗਰ ਵਿੱਚ, ਹਰਭਜਨ ਸਿੰਘ ਮੋਗਾ ਵਿੱਚ, ਚੇਤਨ ਸਿੰਘ ਜੌੜਾਮਾਜਰਾ ਮਾਨਸਾ ਵਿੱਚ, ਅਨਮੋਲ ਗਗਨ ਮਾਨ SBS ਨਗਰ ਵਿੱਚ, ਬਲਕਾਰ ਸਿੰਘ ਲੁਧਿਆਣਾ ਵਿੱਚ ਅਤੇ ਗੁਰਮੀਤ ਸਿੰਘ ਖੁੱਡੀਆਂ ਅੰਮ੍ਰਿਤਸਰ ਵਿਖੇ ਝੰਡਾ ਲਹਿਰਾਉਣਗੇ।

RELATED ARTICLES
- Advertisment -spot_imgspot_img

Most Popular