Tuesday, October 21, 2025
Homeपंजाबਸੰਯੁਕਤ ਸੰਘਰਸ਼ ਪਾਰਟੀ ਦੇ ਐਲਾਨ ਮਗਰੋਂ ਗੁਰਨਾਮ ਸਿੰਘ ਚੜੂਨੀ ਹੋਏ ਸੱਚਖੰਡ ਸ੍ਰੀ...

ਸੰਯੁਕਤ ਸੰਘਰਸ਼ ਪਾਰਟੀ ਦੇ ਐਲਾਨ ਮਗਰੋਂ ਗੁਰਨਾਮ ਸਿੰਘ ਚੜੂਨੀ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ

ਸੰਯੁਕਤ ਕਿਸਾਨ ਸੰਘਰਸ਼ ਕਮੇਟੀ ਦੇ ਐਲਾਨ ਮਗਰੋਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ ਆਪਣੇ ਸਾਥੀਆਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ। ਇਸ ਮੌਕੇ ਤੇ ਉਹਨਾਂ ਨੇ ਗੁਰਬਾਣੀ ਸਰਵਣ ਕੀਤੀ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।

ਉਹਨਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਰਾਜਨੀਤੀ ਹੁਣ ਵਪਾਰ ਬਣ ਗਈ ਹੈ, ਕਿਉਂਕਿ ਜ਼ਿਆਦਾਤਰ ਪੈਸਾ ਵੱਡੇ ਕਾਰੋਬਾਰੀਆਂ ‘ਤੇ ਕੇਂਦਰਿਤ ਹੈ, ਇਸ ਲਈ ਅਸੀਂ ‘ਸੰਯੁਕਤ ਸੰਘਰਸ਼ ਪਾਰਟੀ’ ਬਣਾਈ ਹੈ।

ਬਹੁਤੇ ਲੋਕਾਂ ਨੇ ਕਿਹਾ ਕਿ ਸਾਨੂੰ ਇੱਥੇ ਰਾਜਨੀਤੀ ਨਹੀਂ ਕਰਨੀ ਚਾਹੀਦੀ, ਪਰ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਰਾਜਨੀਤੀ ਦੇ ਨਿਸ਼ਾਨ ਸਾਹਿਬ ਦੇ ਦਰਸ਼ਨ ਕੀਤੇ ਹਨ, ਅਤੇ ਅਸੀਂ ਰਾਜਨੀਤੀ ਦੇ ਮੌਜੂਦਾ ਰੂਪ ਨੂੰ ਸ਼ੁੱਧ ਕਰਨਾ ਚਾਹੁੰਦੇ ਹਾਂ।

ਪਾਰਟੀ ਦਾ ਮੁੱਖ ਮਨੋਰਥ ਗਰੀਬਾਂ ਅਤੇ ਲੋੜਵੰਦਾਂ ਵਿੱਚ ਪੈਸਾ ਵੰਡਣਾ ਹੈ, ਕਿਉਂਕਿ ਅੱਜ ਇਸ ਤਰ੍ਹਾਂ ਦੇ ਸੁਧਾਰਾਂ ਦੀ ਲੋੜ ਹੈ।

ਅਸੀਂ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿਚ ਆਪਣੇ ਲੋਕਾਂ ਨਾਲ ਖੜ੍ਹੇ ਹੋਵਾਂਗੇ ਅਤੇ ਉਨ੍ਹਾਂ ਤੋਂ ਬਾਅਦ ਹਰਿਆਣਾ ਵਿਚ ਵੀ ਚੋਣ ਲੜਾਂਗੇ।

RELATED ARTICLES
- Advertisment -spot_imgspot_img
- Advertisment -spot_imgspot_img

वीडियो एड

Most Popular