Friday, November 22, 2024
spot_imgspot_img
spot_imgspot_img
Homeपंजाबਪਾਕਿ ਦੇ ਸਾਬਕਾ ਮੰਤਰੀ ਨੇ ਕੇਜਰੀਵਾਲ ਦੀ ਫੋਟੋ ਕੀਤੀ ਪੋਸਟ ਤਾਂ ਕੇਜਰੀਵਾਲ...

ਪਾਕਿ ਦੇ ਸਾਬਕਾ ਮੰਤਰੀ ਨੇ ਕੇਜਰੀਵਾਲ ਦੀ ਫੋਟੋ ਕੀਤੀ ਪੋਸਟ ਤਾਂ ਕੇਜਰੀਵਾਲ ਨੇ ਵੀ ਦਿੱਤਾ ਮੋੜਵਾਂ ਜਵਾਬ

ਨਵੀਂ ਦਿੱਲੀ:  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕ ਸਭਾ ਚੋਣਾਂ ‘ਚ ਨਫ਼ਰਤ ਫੈਲਾਉਣ ਵਾਲੀਆਂ ਅਤੇ ਕੱਟੜਪੰਥੀ ਤਾਕਤਾਂ ਦੀ ਹਾਰ ਦਾ ਸੱਦਾ ਦੇਣ ਵਾਲੀ ਪਾਕਿਸਤਾਨ ਦੇ ਸਾਬਕਾ ਮੰਤਰੀ ਚੌਧਰੀ ਫਵਾਦ ਹੁਸੈਨ ਦੀ ਟਿੱਪਣੀ ‘ਤੇ ਸ਼ਨੀਵਾਰ ਨੂੰ ਆਲੋਚਨਾ ਕੀਤੀ। ਕੇਜਰੀਵਾਲ ਨੇ ਕਿਹਾ ਕਿ ਚੋਣਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਉਹ ਅਤਿਵਾਦ ਦੇ ਸਭ ਤੋਂ ਵੱਡੇ ਸਪਾਂਸਰਾਂ ਦੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਨਗੇ।

ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ‘ਚ ਸ਼ਨੀਵਾਰ ਨੂੰ ਦਿੱਲੀ ਦੀਆਂ 7 ਸੀਟਾਂ ਸਮੇਤ 58 ਸੀਟਾਂ ‘ਤੇ ਵੋਟਿੰਗ ਹੋਈ। ਵੋਟ ਪਾਉਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਆਪਣੇ ਪਰਿਵਾਰ ਦੀ ਇਕ ਤਸਵੀਰ ਸ਼ੇਅਰ ਕੀਤੀ, ਜਿਸ ‘ਚ ਸਾਰੇ ਮੈਂਬਰ ਸਿਆਹੀ ਨਾਲ ਉਂਗਲਾਂ ਦਿਖਾ ਰਹੇ ਹਨ। ਕੇਜਰੀਵਾਲ ਨੇ ਆਪਣੀ ਪੋਸਟ ‘ਚ ਕਿਹਾ ਕਿ ਉਨ੍ਹਾਂ ਨੇ ਤਾਨਾਸ਼ਾਹੀ, ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਖਿਲਾਫ਼ ਵੋਟ ਪਾਈ।

‘ਐਕਸ’ ‘ਤੇ ਕੇਜਰੀਵਾਲ ਦੀ ਪੋਸਟ ਨੂੰ ਸਾਂਝਾ ਕਰਦੇ ਹੋਏ ਹੁਸੈਨ ਨੇ ਹੈਸ਼ਟੈਗ ‘ਮੋਰ ਪਾਵਰ’ ਅਤੇ ‘ਇੰਡੀਆ ਇਲੈਕਸ਼ਨ 2024’ ਨਾਲ ਕਿਹਾ, “ਸ਼ਾਂਤੀ ਅਤੇ ਸਦਭਾਵਨਾ, ਨਫ਼ਰਤ ਅਤੇ ਕੱਟੜਪੰਥੀਆਂ ਦੀਆਂ ਤਾਕਤਾਂ ਨੂੰ ਹਰਾਇਆ ਜਾਵੇ। ’’ ਹੁਸੈਨ ਦੀ ਪੋਸਟ ਤੋਂ ਕੁਝ ਮਿੰਟ ਬਾਅਦ ਕੇਜਰੀਵਾਲ ਨੇ ਉਨ੍ਹਾਂ ‘ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪੋਸਟ ਬੇਲੋੜੀ ਹੈ।

ਉਨ੍ਹਾਂ ਕਿਹਾ ਕਿ ਚੌਧਰੀ ਸਾਹਬ, ਮੇਰੇ ਦੇਸ਼ ਦੇ ਲੋਕ ਅਤੇ ਮੈਂ ਆਪਣੇ ਮੁੱਦਿਆਂ ਨਾਲ ਨਜਿੱਠਣ ਦੇ ਪੂਰੀ ਤਰ੍ਹਾਂ ਸਮਰੱਥ ਹਾਂ। ਤੁਹਾਡੀ ਟਿੱਪਣੀ ਦੀ ਲੋੜ ਨਹੀਂ ਹੈ। ਪਾਕਿਸਤਾਨ ‘ਚ ਇਸ ਸਮੇਂ ਹਾਲਾਤ ਬਹੁਤ ਖ਼ਰਾਬ ਹਨ। ਆਪਣੇ ਦੇਸ਼ ਦੀ ਦੇਖਭਾਲ ਕਰੋ। ’’ ਇਕ ਹੋਰ ਪੋਸਟ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਦੇਸ਼ ਅਤਿਵਾਦ ਦੇ ਸਭ ਤੋਂ ਵੱਡੇ ਪ੍ਰਾਯੋਜਕਾਂ ਦੇ ਦਖ਼ਲ ਨੂੰ ਬਰਦਾਸ਼ਤ ਨਹੀਂ ਕਰੇਗਾ।

ਕੇਜਰੀਵਾਲ ਦੀ ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਹੁਸੈਨ ਨੇ ਕਿਹਾ, “ਮੁੱਖ ਮੰਤਰੀ ਸਾਹਿਬ! ਚੋਣਾਂ ਤੁਹਾਡਾ ਆਪਣਾ ਮਾਮਲਾ ਹੈ ਪਰ ਮੈਨੂੰ ਉਮੀਦ ਹੈ ਕਿ ਤੁਸੀਂ ਮਹਿਸੂਸ ਕਰੋਗੇ ਕਿ ਅਤਿਵਾਦ, ਚਾਹੇ ਉਹ ਪਾਕਿਸਤਾਨ ਵਿਚ ਹੋਵੇ ਜਾਂ ਭਾਰਤ ਵਿਚ, ਇੱਕ ਸਰਹੱਦ ਰਹਿਤ ਸੰਕਲਪ ਹੈ ਅਤੇ ਹਰ ਕਿਸੇ ਲਈ ਖ਼ਤਰਨਾਕ ਹੈ, ਚਾਹੇ ਉਹ ਬੰਗਲਾਦੇਸ਼, ਪਾਕਿਸਤਾਨ ਜਾਂ ਭਾਰਤ ਹੋਵੇ। ਇਸ ਲਈ ਹਰ ਵਿਅਕਤੀ ਜਿਸ ਕੋਲ ਕੁਝ ਚੇਤਨਾ ਹੈ, ਨੂੰ ਚਿੰਤਤ ਹੋਣਾ ਚਾਹੀਦਾ ਹੈ ….। ’’

ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਸਥਿਤੀ ਆਦਰਸ਼ ਸਥਿਤੀ ਤੋਂ ਬਹੁਤ ਵੱਖਰੀ ਹੈ ਪਰ ਲੋਕਾਂ ਨੂੰ ਜਿੱਥੇ ਵੀ ਹਨ, ਬਿਹਤਰ ਸਮਾਜ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ।
ਕੇਜਰੀਵਾਲ ‘ਤੇ ਨਿਸ਼ਾਨਾ ਸਾਧਦੇ ਹੋਏ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦੋਸ਼ ਲਾਇਆ ਕਿ ਪਾਕਿਸਤਾਨ ਵੀ ‘ਆਪ’ ਨੇਤਾ ਦੀ ਭ੍ਰਿਸ਼ਟਾਚਾਰ ਦੀ ਰਾਜਨੀਤੀ ਦੇ ਸਮਰਥਨ ‘ਚ ਛਾਲ ਮਾਰ ਚੁੱਕਾ ਹੈ।

ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਹਿੰਦੀ ਰਹੀ ਹੈ ਕਿ ਕੇਜਰੀਵਾਲ ਦੇਸ਼ ਦੇ ਦੁਸ਼ਮਣਾਂ ਨਾਲ ਮਿਲੇ ਹੋਏ ਹਨ। ’’
ਸਚਦੇਵਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਚੌਧਰੀ ਫਵਾਦ ਹੁਸੈਨ ਹੁਣ ਬੋਲ ਰਹੇ ਹਨ। ਉਨ੍ਹਾਂ ਨੇ ਕੇਜਰੀਵਾਲ ਦੀ ਰਿਹਾਈ ‘ਤੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵੀ ਲਿਖੀ ਸੀ। ਪੰਜ ਪੜਾਵਾਂ ਦੀਆਂ ਚੋਣਾਂ ਹੋ ਚੁੱਕੀਆਂ ਹਨ ਪਰ ਕੋਈ ਟਿੱਪਣੀ ਨਹੀਂ ਕੀਤੀ ਗਈ, ਹੁਣ ਜਦੋਂ ਦਿੱਲੀ ਵਿੱਚ ਚੋਣਾਂ ਹੋ ਰਹੀਆਂ ਹਨ ਤਾਂ ਪਾਕਿਸਤਾਨ ਤੋਂ ਬਿਆਨ ਆਇਆ ਹੈ। ਇਹ ਦਰਸਾਉਂਦਾ ਹੈ ਕਿ ਕੇਜਰੀਵਾਲ ਨੂੰ ਪਾਕਿਸਤਾਨ ਦਾ ਸਮਰਥਨ ਹਾਸਲ ਹੈ। ’’

RELATED ARTICLES
- Advertisment -spot_imgspot_img

Video Advertisment

- Advertisment -spot_imgspot_img

Most Popular