Wednesday, March 18, 2026
spot_imgspot_img
spot_imgspot_img
Homeपंजाबਟਾਂਡਾ ਨੇੜੇ ਚੱਲਦੀ ਕਾਰ ਨੂੰ ਲੱਗੀ ਅੱਗ , ਡਰਾਈਵਰ ਨੇ ਮਸਾ ਬਚਾਈ...

ਟਾਂਡਾ ਨੇੜੇ ਚੱਲਦੀ ਕਾਰ ਨੂੰ ਲੱਗੀ ਅੱਗ , ਡਰਾਈਵਰ ਨੇ ਮਸਾ ਬਚਾਈ ਜਾਨ ,ਨਕਦੀ ਤੇ ਲੈਪਟਾਪ ਸੜ ਕੇ ਸੁਆਹ

ਹੁਸ਼ਿਆਰਪੁਰ ਦੇ ਹਲਕਾ ਟਾਂਡਾ ਦੇ ਕੋਲ ਸਥਿਤ ਚੌਲਾਂਗ ਟੋਲ ਪਲਾਜ਼ਾ ਨੇੜੇ ਚੱਲਦੀ ਇੱਕ ਸਵਿਫਟ ਕਾਰ ਨੂੰ ਅਚਾਨਕ ਅੱਗ ਲੱਗ ਗਈ ਹੈ। ਖੁਸ਼ਕਿਸਮਤੀ ਇਹ ਰਹੀ ਕਿ ਡਰਾਈਵਰ ਸਮੇਂ ਸਿਰ ਕਾਰ ਤੋਂ ਨਿਕਲ ਗਿਆ। ਜਿਸ ਕਾਰਨ ਡਰਾਈਵਰ ਦੀ ਜਾਨ ਬਚ ਗਈ। ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।

ਨਕਦੀ ਸਮੇਤ ਲੈਪਟਾਪ ਸੜ ਗਿਆ

ਜਾਣਕਾਰੀ ਅਨੁਸਾਰ ਕਾਰ ਦਾ ਮਾਲਕ ਗੁਰਦੀਪ ਸਿੰਘ ਜੰਮੂ ਦਾ ਰਹਿਣ ਵਾਲਾ ਹੈ। ਗੁਰਦੀਪ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਜੰਮੂ ਜਾ ਰਿਹਾ ਸੀ। ਫਿਰ ਅਚਾਨਕ ਚੌਲਾਂਗ ਨੇੜੇ ਕਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਅੱਗ ਲੱਗਣ ਕਾਰਨ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।

ਪੀੜਤ ਗੁਰਦੀਪ ਨੇ ਦੱਸਿਆ ਕਿ ਕਾਰ ਵਿੱਚ ਰੱਖੇ 50 ਹਜ਼ਾਰ ਰੁਪਏ, ਲੈਪਟਾਪ ਅਤੇ ਹੋਰ ਕੀਮਤੀ ਸਾਮਾਨ ਵੀ ਸੜ ਗਿਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਗੱਡੀ ਵਿੱਚ ਲੱਗੀ ਅੱਗ ’ਤੇ ਕਾਬੂ ਪਾਇਆ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰੇਗੀ।

RELATED ARTICLES

-VIDEO ADVERTISEMENT-

Most Popular