spot_imgspot_img
HomeपंजाबPRTC ਦੇ ਕੰਡਕਟਰਾਂ ਲਈ ਨਵੇਂ ਹੁਕਮ ਜਾਰੀ

PRTC ਦੇ ਕੰਡਕਟਰਾਂ ਲਈ ਨਵੇਂ ਹੁਕਮ ਜਾਰੀ

ਡਰਾਈਵਰ ਨਾਲ ਅੱਗੇ ਦੀ ਸੀਟ ‘ਤੇ ਨਹੀਂ ਬੈਠ ਸਕਣਗੇ ਕੰਡਕਟਰ
ਹੁਕਮਾਂ ਦੀ ਉਲੰਘਣਾ ਕਰਨ ‘ਤੇ ਕੀਤੀ ਜਾਵੇਗੀ ਕਾਰਵਾਈ

ਚੰਡੀਗੜ੍ਹ: ਪੀਆਰਟੀਸੀ (PRTC) ਵੱਲੋਂ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ। ਇਸ ਹੁਕਮ ਮੁਤਾਬਕ ਹੁਣ ਪੀ.ਆਰ.ਟੀ.ਸੀ. ਦੇ ਕੰਡਕਟਰ ਡਰਾਈਵਰ ਕੋਲ ਅਗਲੀ ਸੀਟ ‘ਤੇ ਨਹੀਂ ਬੈਠ ਸਕਣਗੇ। ਕੰਡਕਟਰਾਂ ਨੂੰ ਪਿਛਲੇ ਪਾਸੇ ਖਿੜਕੀ ਦੇ ਨਾਲ ਵਾਲੀ ਸੀਟ ‘ਤੇ ਬੈਠਣਾ ਹੋਵੇਗਾ।

ਪੀਆਰਟੀਸੀ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਦਫ਼ਤਰ ਨੂੰ ਵਾਰ-ਵਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪੀਆਰਟੀਸੀ ਕੰਡਕਟਰ ਆਪਣੀ ਡਿਊਟੀ ਦੌਰਾਨ ਮੋਟਰ ਵਹੀਕਲ ਐਕਟ ਦੀ ਧਾਰਾ ਤਹਿਤ ਨਿਰਧਾਰਤ ਸੀਟਾਂ ’ਤੇ ਨਹੀਂ ਬੈਠਦੇ ਸਗੋਂ ਬੱਸਾਂ ਵਿੱਚ ਇੰਜਣ ਵਾਲੀ ਸੀਟ ਜਾਂ ਡਰਾਈਵਰ ਦੇ ਕੋਲ ਬੈਠੇ ਪਾਏ ਜਾਂਦੇ ਹਨ। ਪਰ ਹੁਣ ਜਿਹੜੇ ਕੰਡਕਟਰ ਉਪਰੋਕਤ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ ਅਤੇ ਜੇਕਰ ਕੋਈ ਕੰਡਕਟਰ ਡਿਊਟੀ ਦੌਰਾਨ ਬੱਸ ਦੀ ਪਹਿਲੀ ਸੀਟ ‘ਤੇ ਜਾਂ ਡਰਾਈਵਰ ਦੇ ਕੋਲ ਵਾਲੀ ਸੀਟ ‘ਤੇ ਬੈਠਾ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

RELATED ARTICLES

-VIDEO ADVERTISEMENT-

- Advertisment -spot_imgspot_img

Most Popular