570140 ਮੀਟਰਕ ਟਨ ਝੋਨੇ ਦੀ ਖਰੀਦ- ਕਿਸਾਨਾਂ ਨੂੰ 1200 ਕਰੋੜ ਰੁਪੈ ਤੋਂ ਵੱਧ ਦੀ ਅਦਾਇਗੀ
ਪਨਗੇਰਨ ਨੇ ਖ੍ਰੀਦ ਵਿਚ ਮੋਹਰੀ ਸਥਾਨ ਮੱਲਿਆ
ਕਪੂਰਥਲਾ: ਜਿਲ੍ਹੇ ਵਿਚ ਝੋਨੇ ਦੀ ਖਰੀਦ ਮਿੱਥੇ ਗਏ 760983 ਮੀਟਰਕ ਟਨ ਦੇ ਟੀਚੇ ਦਾ 75 ਫੀਸਦੀ ਤੋਂ ਪਾਰ ਕਰ ਗਈ ਹੈ । ਬੀਤੇ ਕੱਲ੍ਹ ਤੱਕ ਜਿਲ੍ਹੇ ਦੀਆਂ 78 ਮੰਡੀਆਂ ਵਿਚ ਆਏ 574735 ਮੀਟਰਕ ਟਨ ਵਿਚੋਂ 570140 ਮੀਟਰਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ , ਜੋ ਕਿ ਮੰਡੀਆਂ ਵਿਚ ਆਏ ਝੋਨੇ ਦਾ 99 ਫੀਸਦੀ ਬਣਦਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਖਰੀਦ ਨਿਰਵਿਘਨ ਚੱਲ ਰਹੀ ਹੈ ਤੇ ਐਸ.ਡੀ.ਐਮਜ਼, ਮੰਡੀ ਬੋਰਡ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਵਲੋਂ ਲਗਾਤਾਰ ਮੰਡੀਆਂ ਦੇ ਦੌਰੇ ਕਰਨ ਦੇ ਸਾਰਥਿਕ ਨਤੀਜੇ ਸਾਹਮਣੇ ਆਏ ਹਨ।
ਉਨ੍ਹਾਂ ਦੱਸਿਆ ਕਿ ਰੋਜ਼ਾਨਾ 25000 ਮੀਟਰਕ ਟਨ ਝੋਨੇ ਦੀ ਖਰੀਦ ਹੋ ਰਹੀ ਹੈ ਜਦਕਿ ਲਿਫਟਿੰਗ ਵੀ 23 ਹਜ਼ਾਰ ਤੋਂ 25 ਹਜ਼ਾਰ ਮੀਟਰਕ ਟਨ ਰੋਜ਼ਾਨਾ ਹੋ ਰਹੀ ਹੈ।
ਸ੍ਰੀ ਪੰਚਾਲ ਨੇ ਦੱਸਿਆ ਕਿ ਕਿਸਾਨਾਂ ਨੂੰ ਖਰੀਦੇ ਗਏ ਝੋਨੇ ਦੀ ਅਦਾਇਗੀ ਨਾਲੋ-ਨਾਲ ਯਕੀਨੀ ਬਣਾਈ ਜਾ ਰਹੀ ਹੈ, ਜਿਸ ਤਹਿਤ ਮਿੱਥੇ 48 ਘੰਟੇ ਦੇ ਸਮੇਂ ਅੰਦਰ ਬਣਦੀ 1216 ਕਰੋੜ ਰੁਪੈ ਦੇ ਮੁਕਾਬਲੇ 1220.8 ਕਰੋੜ ਰੁਪੈ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਖਰੀਦ ਵਿਚ ਪਨਗਰੇਨ ਖਰੀਦ ਏਜੰਸੀ ਮੋਹਰੀ ਰਹੀ ਹੈ। ਪਨਗਰੇਨ ਨੇ 207977 ਮੀਟਰਕ ਟਨ (36 ਫੀਸਦ), ਮਾਰਕਫੈਡ ਨੇ ਮੀਟਰਕ ਟਨ 178120 (31 ਫੀਸਦ) , ਪਨਸਪ ਨੇ 124880 ਮੀਟਰਕ ਟਨ (22 ਫੀਸਦ) ਤੇ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 58293 ਮੀਟਰਕ ਟਨ (10 ਫੀਸਦੀ) ਝੋਨੇ ਦੀ ਖਰੀਦ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੁਣ ਜਦ ਝੋਨੇ ਦੀ ਖਰੀਦ ਅੰਤਿਮ ਪੜਾਅ ਵਿਚ ਹੈ ਤਾਂ ਉਹ ਲਗਾਤਾਰ ਮੰਡੀਆਂ ਦੇ ਦੌਰੇ ਜਾਰੀ ਰੱਖਣ ਤਾਂ ਜੋ ਸਮੁੱਚੀ ਖਰੀਦ ਪ੍ਰਕਿ੍ਰਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।