Wednesday, December 25, 2024
Homeपंजाबਕਿਸੇ ਵੀ ਲੋੜਵੰਦ ਦਾ ਘਰ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ-ਈ ਟੀ ਓ

ਕਿਸੇ ਵੀ ਲੋੜਵੰਦ ਦਾ ਘਰ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ-ਈ ਟੀ ਓ

ਪੰਜਾਬ ਸਰਕਾਰ ਹਰੇਕ ਲੋੜਵੰਦ ਦੀਆਂ ਮੁੱਢਲੀਆਂ ਲੋੜਾਂ ਜਿਨਾਂ ਵਿਚ ਪੜਾਈ, ਸਿਹਤ ਤੇ ਮਕਾਨ ਸ਼ਾਮਿਲ ਹੈ, ਨੂੰ ਪਹਿਲੇ ਦੇ ਅਧਾਰ ਉੱਤੇ ਹੱਲ ਕਰ ਰਹੀ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਆਪਣੇ ਜੰਡਿਆਲਾ ਗੁਰੂ ਹਲਕੇ ਦੇ ਲੋੜਵੰਦ ਪਰਿਵਾਰਾਂ ਨੂੰ ਮਕਾਨ ਪੱਕੇ ਕਰਨ ਲਈ ਚੈੱਕ ਵੰਡਣ ਮੌਕੇ ਕੀਤਾ।

1

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਿਹਤ ਅਤੇ ਸਿੱਖਿਆ ਲਈ ਲਗਾਤਾਰ ਕੰਮ ਕਰ ਰਹੀ ਹੈ, ਜਿਸ ਤਹਿਤ ਹਰੇਕ ਹਲਕੇ ਵਿੱਚ ਨਿੱਜੀ ਸਕੂਲਾਂ ਤੋਂ ਵੀ ਵਧੀਆ ਪੜ੍ਹਾਈ ਅਤੇ ਬੱਚਿਆਂ ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਸਕੂਲ ਆਫ ਐਮੀਨੈਂਸ ਸਥਾਪਤ ਕੀਤੇ ਗਏ ਹਨ ਅਤੇ ਬਾਕੀ ਸਕੂਲਾਂ ਦਾ ਵੀ ਪੱਧਰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਬਣਾਇਆ ਗਿਆ ਹੈ । ਉਹਨਾਂ ਕਿਹਾ ਕਿ ਇਸੇ ਤਰ੍ਹਾਂ ਹਰੇਕ ਲੋੜਵੰਦ ਮਰੀਜ਼ ਨੂੰ ਸਿਹਤ ਸਹੂਲਤ ਦੇਣ ਲਈ ਆਮ ਆਦਮੀ ਕਲੀਨਿਕ ਬਣਾਏ ਗਏ ਹਨ,  ਜਿੰਨਾ ਵਿੱਚ ਕਰੋੜਾਂ ਲੋਕ ਇਲਾਜ ਕਰਾ ਚੁੱਕੇ ਹਨ ਅਤੇ ਹੁਣ ਲੋੜਵੰਦ ਲੋਕਾਂ ਦੀਆਂ ਹੋਰ ਲੋੜਾਂ ਜਿਨਾਂ ਵਿੱਚ ਮਕਾਨ ਪਹਿਲੀ ਲੋੜ ਹੈ , ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ।

1

ਕੈਬਨਿਟ ਮੰਤਰੀ ਹਰਭਜਨ  ਸਿੰਘ ਈਟੀਓ ਨੇ ਕਿਹਾ ਕਿ ਅੱਜ ਮੈਨੂੰ ਇਸ ਗੱਲ ਦੀ ਵੱਡੀ ਤਸੱਲੀ ਹੋ ਰਹੀ ਹੈ ਕਿ ਮੈਂ ਆਪਣੇ ਹਲਕੇ ਦੇ 57 ਪਰਿਵਾਰਾਂ ਨੂੰ ਮਕਾਨ ਪੱਕੇ ਬਣਾਉਣ ਲਈ ਸਹਾਇਤਾ ਦੇ ਰਿਹਾ ਹਾਂ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਦੀ ਕੋਸ਼ਿਸ਼ ਨਾਲ ਇਹਨਾਂ 57 ਪਰਿਵਾਰਾਂ ਨੂੰ 70.50 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਦਿੱਤੀ ਗਈ ਹੈ, ਜਿਸ ਨਾਲ ਇਹ ਆਪਣੇ ਮਕਾਨ ਪੱਕੇ ਬਣਾਓ ਸਕਣਗੇ।

ਇਸ ਮੌਕੇ ਸਾਰੇ ਬਲਾਕ ਪ੍ਰਧਾਨ, ਰਈਆ,  ਜੰਡਿਆਲਾ ਤੇ ਤਰਸਿੱਕਾ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ , ਸੁਨੈਨਾ ਰੰਧਾਵਾ,  ਸਤਿੰਦਰ ਸਿੰਘ , ਸੁਖਵਿੰਦਰ ਸਿੰਘ, ਸਰਬਜੀਤ ਸਿੰਘ ਅਤੇ ਹੋਰ ਸੀਨੀਅਰ ਪਾਰਟੀ ਆਗੂ ਹਾਜ਼ਰ ਸਨ ।

RELATED ARTICLES

Most Popular