Thursday, February 5, 2026
spot_imgspot_img
spot_imgspot_img
Homeपंजाब20 ਅਗਸਤ ਨੂੰ CM ਭਗਵੰਤ ਮਾਨ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਣਗੇ ਨਤਮਸਤਕ,...

20 ਅਗਸਤ ਨੂੰ CM ਭਗਵੰਤ ਮਾਨ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਣਗੇ ਨਤਮਸਤਕ, ਧਾਰਮਿਕ ਸਮਾਗਮ ‘ਚ ਕਰਨਗੇ ਸ਼ਿਰਕਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ (20 ਅਗਸਤ) ਨੂੰ ਮਹਾਰਾਸ਼ਟਰ ਦੇ ਨਾਂਦੇੜ ਸਥਿਤ ਤਖ਼ਤ ਸੱਚਖੰਡ ਹਜ਼ੂਰ ਸਾਹਿਬ ਗੁਰਦੁਆਰਾ ਵਿਖੇ ਇਕ ਪ੍ਰੋਗਰਾਮ ਵਿਚ ਸ਼ਿਰਕਤ ਕਰਨਗੇ। ਇਹ ਜਾਣਕਾਰੀ ਜ਼ਿਲ੍ਹਾ ਅਧਿਕਾਰੀ ਨੇ ਦਿੱਤੀ।

ਅਧਿਕਾਰੀ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਮੁੱਖ ਮੰਤਰੀ ਮਾਨ ਚੰਡੀਗੜ੍ਹ ਤੋਂ ਫਲਾਈਟ ਲੈ ਕੇ ਦੁਪਹਿਰ 2 ਵਜੇ ਨਾਂਦੇੜ ਪਹੁੰਚਣਗੇ। ਉਹ ਸ਼ਾਮ 5 ਵਜੇ ਤੱਕ ਗੁਰਦੁਆਰੇ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਅਤੇ ਬਾਅਦ ਵਿੱਚ ਮੁੰਬਈ ਲਈ ਰਵਾਨਾ ਹੋਣਗੇ।  ਨਾਂਦੇੜ ਵਿੱਚ ਸਥਿਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸਿੱਖਾਂ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ।

RELATED ARTICLES

-VIDEO ADVERTISEMENT-

Most Popular