spot_imgspot_img
Homeपंजाब70 ਸਾਲ ਤੋਂ ਵਧ ਉਮਰ ਦੇ ਹਰੇਕ ਭਾਰਤੀ ਨੂੰ ਹੁਣ ਮਿਲੇਗਾ ਮੁਫ਼ਤ...

70 ਸਾਲ ਤੋਂ ਵਧ ਉਮਰ ਦੇ ਹਰੇਕ ਭਾਰਤੀ ਨੂੰ ਹੁਣ ਮਿਲੇਗਾ ਮੁਫ਼ਤ ਮੈਡੀਕਲ ਇਲਾਜ

- Advertisement -

ਨਵੀਂ ਦਿੱਲੀ: 70 ਸਾਲ ਤੋਂ ਵਧ ਉਮਰ ਦੇ ਹਰੇਕ ਭਾਰਤੀ ਨਾਗਰਿਕ ਦਾ ਮੈਡੀਕਲ ਇਲਾਜ ਹੁਣ ‘ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ’ ਅਧੀਨ ਬਿਲਕੁਲ ਮੁਫ਼ਤ ਹੋਇਆ ਕਰੇਗਾ। ਇਹ ਪ੍ਰਗਟਾਵਾ ਅੱਜ ਭਾਰਤ ਦੇ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਨੇ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕੀਤਾ।

ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ’ਚ 25 ਹਜ਼ਾਰ ਜਨ ਔਸ਼ਧੀ ਕੇਂਦਰ ਬੜੀ ਤੇਜ਼ੀ ਨਾਲ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਯੁਸ਼ਮਾਨ ਭਾਰਤ – ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ’ ਅਧੀਨ 55 ਕਰੋੜ ਲਾਭਪਾਤਰੀਆਂ ਨੂੰ ਮੁਫ਼ਤ ਸਿਹਤ ਸੇਵਾਵਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਦੁਨੀਆ ’ਚ ਇਸ ਤੋਂ ਵੱਡੀ ਹੋਰ ਕੋਈ ਵੀ ਸਰਕਾਰੀ ਸਿਹਤ ਬੀਮਾ ਯੋਜਨਾ ਨਹੀਂ ਹੈ।

ਇਸ ਯੋਜਨਾ ਰਾਹੀਂ ਹਰ ਸਾਲ 12 ਕਰੋੜ ਪ੍ਰਵਾਰਾਂ ਨੂੰ ਹਰ ਸਾਲ ਲਾਭ ਪੁਜ ਰਿਹਾ ਹੈ ਤੇ ਉਹ ਹਸਪਤਾਲਾਂ ’ਚ ਜਾ ਕੇ ਅਪਣਾ ਮੈਡੀਕਲ ਇਲਾਜ ਕਰਵਾ ਸਕਦੇ ਹਨ। ਇਕ ਪ੍ਰਵਾਰ ਹਰ ਸਾਲ 5 ਲੱਖ ਰੁਪਏ ਤਕ ਦਾ ਇਲਾਜ ਮੁਫ਼ਤ ਕਰਵਾ ਸਕਦਾ ਹੈ।

RELATED ARTICLES

Advertisement

spot_imgspot_img

Advertisement

spot_imgspot_img

-VIDEO ADVERTISEMENT-

-VIDEO ADVERTISEMENT-

Most Popular