spot_imgspot_img
Homeपंजाबਹੁਣ ਅਕਾਲੀ ਦਲ ਦਾ ਅੰਤ ਹੋ ਚੁੱਕਾ, ਸਿਰਫ਼ ਪਰਿਵਾਰ ਦੀ ਇਕ ਸੀਟ...

ਹੁਣ ਅਕਾਲੀ ਦਲ ਦਾ ਅੰਤ ਹੋ ਚੁੱਕਾ, ਸਿਰਫ਼ ਪਰਿਵਾਰ ਦੀ ਇਕ ਸੀਟ ਹੀ ਜਿੱਤ ਸਕਿਆ- ਰਾਜਾ ਵੜਿੰਗ

- Advertisement -

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਇਕ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਵਲੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਇਤਿਹਾਸਕ ਜਿੱਤ ਲਈ ਧੰਨਵਾਦ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਜਿਵੇਂ ਅਸੀਂ ਕਿਹਾ ਸੀ ਕਿ ਕਾਂਗਰਸ ਪੰਜਾਬ ’ਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰ ਕੇ ਆਵੇਗੀ, ਉਸੇ ਤਰ੍ਹਾਂ ਸਾਡੀ ਪਾਰਟੀ ਨੇ ਕਰ ਵਿਖਾਇਆ। ਪੰਜਾਬ ਵਿਚ ਸਭ ਤੋਂ ਵੱਧ ਲੋਕ ਸਭਾ ਸੀਟਾਂ ਹਾਸਲ ਕੀਤੀਆਂ।

ਅਯੁੱਧਿਆ ਵਿਚ ਕਾਂਗਰਸ ਦੀ ਹੋਈ ਜਿੱਤ ਇਕ ਵੱਡੀ ਮਿਸਾਲ ਹੈ ਤੇ ਉਥੇ ਭਾਜਪਾ ਦੀ ਹਾਰ ਨੇ ਸਭ ਕੁਝ ਬਿਆਨ ਕਰ ਦਿੱਤਾ ਹੈ। ਅਕਾਲੀ ਦਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿਰਫ਼ ਪਰਿਵਾਰ ਦੀ ਇਕ ਸੀਟ ਜਿੱਤੀ ਹੈ ਤੇ ਹੁਣ ਅਕਾਲੀ ਦਲ ਦਾ ਅੰਤ ਹੋ ਚੁੱਕਾ ਹੈ। ਉਨ੍ਹਾਂ ਕਿਹਾ 2027 ਵਿਚ ਪੰਜਾਬ ’ਚ ਕਾਂਗਰਸ ਸਰਕਾਰ ਬਣਾਏਗੀ ਕਿਉਂਕਿ ਇਸ ਵਾਰ ਪੰਜਾਬ ਵਿਚ ਪਾਰਟੀ ਨੂੰ ਵੱਡੀ ਜਿੱਤ ਮਿਲੀ ਹੈ।

RELATED ARTICLES

Advertisement

spot_imgspot_img

Advertisement

spot_imgspot_img

-VIDEO ADVERTISEMENT-

-VIDEO ADVERTISEMENT-

Most Popular